ਸੌਕੀ ਵੀਰਾ ਦੀ ਆਵਾਜ਼
ਰਿਵਾਇਤੀ ਖੇਡਾਂ ਦੀ ਰੱਖਿਆ ਲਈ ਅਗਵਾਈ ਕਰਦੇ ਜਗਰੂਪ ਸਿੰਘ ਜੂਪਾ ਅਤੇ ਉਹਨਾਂ ਦੇ ਸਾਥੀਆਂ ਨੂੰ ਸਲਾਮ
ਪੰਜਾਬ ਦੀ ਮਿੱਟੀ ਸਿਰਫ਼ ਫਸਲਾਂ ਹੀ ਨਹੀਂ ਉਗਾਉਂਦੀ, ਇਹ ਇਨਸਾਫ਼, ਰਿਵਾਇਤ ਅਤੇ ਪਹਚਾਣ ਦੀਆਂ ਜੜ੍ਹਾਂ ਨੂੰ ਵੀ ਸੰਜੋ ਕੇ ਰੱਖਦੀ ਹੈ। ਅਜਿਹੇ ਹੀ ਇਨਸਾਫ਼ ਦੀ ਲੜਾਈ ਵਿੱਚ ਇੱਕ ਨਾਇਕ ਰੂਹ ਬਣ ਕੇ ਉਭਰੇ ਹਨ ਕਿਸਾਨ ਯੂਨੀਅਨ ਦੇ ਹਲਕਾ ਇੰਚਾਰਜ ਜਗਰੂਪ ਸਿੰਘ ਜੂਪਾ, ਜਿਨ੍ਹਾਂ ਨੇ ਪੰਜਾਬ ਦੀਆਂ ਰਵਾਇਤੀ ਖੇਡਾਂ—ਕਬੂਤਰਬਾਜ਼ੀ, ਗਰੇਹਾਊਂਡ ਦੌੜਾਂ, ਬਲਦਾਂ ਦੀਆਂ ਦੌੜਾਂ—ਨੂੰ ਬਚਾਉਣ ਲਈ ਮਜ਼ਬੂਤ ਆਵਾਜ਼ ਉਠਾਈ।
ਜਦ ਪੈਟਾ ਵਰਗੀਆਂ ਬਾਹਰੀ ਸੰਸਥਾਵਾਂ ਵੱਲੋਂ ਝੂਠੇ ਇਲਜ਼ਾਮ ਲਾ ਕੇ ਇਹ ਖੇਡਾਂ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ, ਜਦ ਨੌਜਵਾਨਾਂ ਦੇ ਹੱਥੋਂ ਖੇਡ ਦੂਰ ਜਾ ਰਹੀ ਸੀ, ਉਸ ਵਕਤ ਜੂਪਾ ਸਾਹਿਬ ਸ਼ੌਂਕੀ ਵੀਰਾ ਦੀ ਆਵਾਜ਼ ਬਣ ਕੇ ਸਾਹਮਣੇ ਆਏ। ਉਹਨਾਂ ਨੇ ਵਿਸ਼ਾਲ ਇਕੱਠ ਦੀ ਅਗਵਾਈ ਕੀਤੀ, ਲੋਕਾਂ ਵਿਚ ਜਾਗਰੂਕਤਾ ਫੈਲਾਈ ਅਤੇ ਸਰਕਾਰ ਦੇ ਕੰਨਾਂ ਤੱਕ ਸਾਡੀਆਂ ਮੰਗਾਂ ਦੀ ਗੂੰਜ ਪਹੁੰਚਾਈ।
ਇਸ ਇਨਕਲਾਬੀ ਲਹਿਰ ਵਿੱਚ ਉਹਨਾਂ ਦੇ ਨਾਲ ਖੜ੍ਹੇ ਰਹੇ ਅਨੇਕ ਸਾਥੀ, ਜਿਨ੍ਹਾਂ ਨੇ ਦਿਨ-ਰਾਤ ਇਕ ਕਰਕੇ ਇਸ ਮਿਸ਼ਨ ਨੂੰ ਕਾਮਯਾਬ ਬਣਾਇਆ। ਬਾਈ ਮਿੱਕੀ ਗਾਮੀਵਾਲ, ਚੀਨਾ ਮਾਨਸਾ, ਜੋਤ ਹਿੱਸੋਵਾਲ, ਸੋਨੀ ਬ੍ਰਮਪੁਰਾ, ਗੁਲਜ਼ਾਰ ਸਿੱਧਵਾਂ,ਗਗਨ ਬਾੜੇਵਾਲ,ਗੋਖੀ ਸਰਪੰਚ,ਬੱਲੂ ਮੌੜ,ਕਾਕਾ ਫਤਹਿਗੜ,ਨਵਦੀਪ ਕੁਰੜ,ਬਲਜੀਤ ਰਾਏ ਵਰਗੇ ਯੋਧੇ ਹਨ ਜੋ ਜੂਪਾ ਸਾਹਿਬ ਦੇ ਨਾਲ ਕੰਧ ਵਾਂਗ ਖੜ੍ਹੇ ਰਹੇ। ਪਰ ਜੇ ਸਾਰੇ ਨਾਂ ਲਿਖਣ ਬੈਠੀਏ ਤਾਂ ਇਹ ਲਿਸਟ ਬੇਹੱਦ ਲੰਬੀ ਹੋ ਜਾਵੇਗੀ, ਕਿਉਂਕਿ:
ਹਰ ਇੱਕ ਕਬੂਤਰਬਾਜ਼, ਹਰ ਇੱਕ ਸਿਕਾਰੀ ਵੀਰ, ਹਰ ਇੱਕ ਬਲਦ ਦੌੜਾਕ, ਹਰ ਇੱਕ ਬੁਲਾਰੇ ਨੇ ਇਹ ਲੜਾਈ ਆਪਣੀ ਮਿੱਟੀ ਲਈ, ਆਪਣੀ ਰਵਾਇਤ ਲਈ, ਆਪਣੀ ਪਛਾਣ ਲਈ ਲੜੀ।
ਉਹਨਾਂ ਦੀ ਮਿਹਨਤ, ਹੌਂਸਲੇ ਅਤੇ ਇਕਜੁਟਤਾ ਨੇ ਦੱਸ ਦਿੱਤਾ ਕਿ ਜਦ ਪੰਜਾਬੀ ਜਗਦਾ ਹੈ, ਤਾਂ ਇਤਿਹਾਸ ਬਣਦਾ ਹੈ।
ਸਲਾਮ ਹੈ ਜਗਰੂਪ ਸਿੰਘ ਜੂਪਾ ਨੂੰ, ਸਲਾਮ ਹੈ ਹਰ ਉਸ ਪਿਆਰੇ ਨੂੰ ਜੋ ਪੰਜਾਬੀ ਰਵਾਇਤਾਂ ਲਈ ਮੈਦਾਨ ਵਿੱਚ ਖੜ੍ਹਾ ਹੋਇਆ। ਇਹ ਜੰਗ ਸਿਰਫ ਖੇਡਾਂ ਦੀ ਨਹੀਂ, ਸਾਡੀ ਆਤਮਾ ਦੀ ਹੈ—ਅਤੇ ਅਸੀਂ ਜਿੱਤ ਰਹੇ ਹਾਂ।
ਕਬੂਤਰਬਾਜ਼ ਵੀਰਾਂ ਦਾ ਸਾਥ ਸ਼ਿਕਾਰੀ ਭਰਾ ਕਦੇ ਨਹੀਂ ਭੁਲਾ ਸਕਣਗੇ ਜੇ ਕਹਿ ਲਿਆ ਜਾਵੇ ਇਸ ਵਕਤ ਲੱਕੜ ਨਾਲ ਲੋਹਾ ਤੈਰ ਰਿਹਾ ਹੈ ਤਾ ਕੋਈ ਅੱਤਕਥਨੀ ਨਹੀਂ ਹੋਵੇਗੀ।
ਸਾਡੀ INDIA GREYHOUND RACING ਦੀ ਟੀਮ ਵੱਲੋ ਤੇ ਸਾਰੇ ਸ਼ਿਕਾਰੀ ਭਈਚਾਰੇ ਵੱਲੋਂ ਸਾਰੀ ਟੀਮ ਤੇ ਕਬੂਤਰਬਾਜ ਭਾਈਚਾਰੇ ਦਾ ਤੇ ਦਿਲ ਦੀਆਂ ਗਹਿਰਾਈਆਂ ਤੋਂ ਬਾਈ ਜਗਰੂਪ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ।