ਬਲੈਕ ਬਰੋਨੋ — ਕੰਟਰੀ ਬਰੀਡ ਸ਼ਿਕਾਰੀ ਕੁੱਤਾ ਜੋ ਦੋ ਸਾਲ ਤੱਕ ਰਾਜ ਕਰਦਾ ਰਿਹਾ
ਬਲੈਕ ਬਰੋਨੋ ~ ਗੇਮਚੇਜਰ ਤੇ ਲੀਜਾ ਨੀਲੀ ਦਾ ਕਾਲੇ ਰੰਗ ਦਾ ਨਰ ਹੈ ਜੋ 17 ਜੂਨ 2021 ਨੂੰ ਜਨਮਿਆ
ਬਲੈਕ ਬਰੋਨੋ ਇੱਕ ਨਿਰਾਲਾ ਤੇ ਜੋਸ਼ੀਲਾ ਕੰਟਰੀ ਬਰੀਡ ਸ਼ਿਕਾਰੀ ਕੁੱਤਾ ਹੈ ਜਿਸਨੇ ਆਪਣੀ ਬੇਹਤਰੀਨ ਭੱਜ ਅਤੇ ਕੌਸ਼ਲ ਦੇ ਆਧਾਰ ’ਤੇ ਤਿੰਨ ਸਾਲ ਤੱਕ ਇੰਡੀਆਨ ਅਤੇ ਮਿਕਸ ਖੇਡਾਂ ਵਿੱਚ ਆਪਣੀ ਪਹਿਚਾਣ ਬਣਾਈ। ਇਹ ਸ਼ਾਨਦਾਰ ਸ਼ਿਕਾਰੀ ਕੁੱਤਾ ਆਪਣੇ ਵਧੀਆ ਦੌੜਣ ਦੇ ਢੰਗ, ਹੌਂਸਲੇ ਅਤੇ ਸੂਝ-ਬੂਝ ਵਾਲੇ ਅੰਦਾਜ਼ ਲਈ ਮਸ਼ਹੂਰ ਹੋਇਆ।
ਬਲੈਕ ਬਰੋਨੋ ਦੇ ਮਾਲਕ ਰਛਪਾਲ ਗੋਨਾ, ਮੀਨੂ ਢਿੱਲੋਂ ਅਤੇ ਪਰਮਜੀਤ ਹੁੰਦਲ ਨੇ ਉਸ ਦੀ ਪਾਲਣਾ ਵਿੱਚ ਕੋਈ ਘਾਟ ਨਹੀਂ ਛੱਡੀ। ਦੋਹਾਂ ਨੇ ਬਰੋਨੋ ਨੂੰ ਤੰਦਰੁਸਤ ਰੱਖਿਆ, ਬਲਕਿ ਰੋਜ਼ਾਨਾ ਟ੍ਰੇਨਿੰਗ ਰਾਹੀਂ ਉਸਦੀ ਸ਼ਕਤੀ ਤੇ ਫੁਰਤੀ ਵਿੱਚ ਵੀ ਵਾਧਾ ਕੀਤਾ। ਬਲੈਕ ਬਰੋਨੋ ਨੇ ਪਿਛਲੇ 3 ਸਾਲਾਂ ਦੌਰਾਨ ਪੰਜਾਬ ਦੇ ਕਈ ਪਿੰਡਾਂ ਵਿੱਚ ਹੋਈਆਂ ਇੰਡੀਆਨ ਅਤੇ ਮਿਕਸ ਕਟੈਗਰੀ ਦੀਆਂ ਖੇਡਾਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਲੋਕਾਂ ਨੂੰ ਆਪਣਾ ਮੋਹਤਾਜ ਬਣਾਇਆ।
ਉਸ ਦੀ ਖਾਸੀਅਤ ਨਾ ਸਿਰਫ਼ ਉਸਦੀ ਤੇਜ਼ੀ ਸੀ, ਬਲਕਿ ਦੌੜ ਦੌਰਾਨ ਉਸਦਾ ਧੀਰਜ ਅਤੇ ਦਬਦਬਾ ਵੀ ਉਸਨੂੰ ਹੋਰਾਂ ਤੋਂ ਵੱਖਰਾ ਬਣਾਉਂਦਾ ਸੀ। ਖੇਡ ਦੇ ਮੈਦਾਨ ਵਿੱਚ ਉਹ ਆਪਣਾ ਰੂਬ ਜਮਾਉਂਦਾ ਸੀ ਅਤੇ ਦਰਸ਼ਕ ਉਸਦੀ ਦੌੜ ਦੇ ਦੌਰਾਨ ਜੋਸ਼ ਵਿੱਚ ਆ ਜਾਂਦੇ ਸਨ।
ਬਲੈਕ ਬਰੋਨੋ ਅੱਜ ਵੀ ਨੌਜਵਾਨ ਰੇਸ ਕੁੱਤਿਆਂ ਲਈ ਪ੍ਰੇਰਣਾ ਦਾ ਸਰੋਤ ਹੈ। ਇਹ ਲੇਖ ਸਿਰਫ਼ ਉਸਦੀ ਜਿੱਤਾਂ ਦਾ ਜ਼ਿਕਰ ਨਹੀਂ ਕਰਦਾ, ਸਗੋਂ ਉਸ ਦਿਲੀ ਲਗਨ ਅਤੇ ਮਾਲਕਾਂ ਦੀ ਮਿਹਨਤ ਨੂੰ ਵੀ ਸਲਾਮ ਕਰਦਾ ਹੈ ਜੋ ਕਿ ਇੱਕ ਸਧਾਰਣ ਕੁੱਤੇ ਨੂੰ ਮਹਾਨ ਬਣਾਉਂਦੇ ਹਨ।
ਬਰੋਨੇ ਨੇ ਕੁੱਲ 5 ਮੋਟਰਸਾਈਕਲ ਤੇ 1 ਅਲਟੋ ਗੱਡੀ ਅਤੇ ਸੋਨੇ ਦੀ ਮੁੰਦਰੀ ਜਿੱਤੀ ਉਸ ਦੀਆਂ ਕੁੱਲ 24 ਜਿੱਤਾ ਪ੍ਰਾਪਤ ਕੀਤੀਆਂ ਅਤੇ 3 ਸੀਜ਼ਨ ਪੂਰੇ ਜੋਬਨ ਤੇ ਭੱਜਿਆ ਤੇ ਲੋਹਾ ਮਨਵਾਇਆ
ਬਰੋਨੋ ਦੀਆਂ ਜਿੱਤਾਂ
- ਪੱਤੋ ਹੀਰਾ ਸਿੰਘ - 1ਲਾ ਸਥਾਨ
- ਮਲੀਪੁਰ - 1 ਲਾ ਸਥਾਨ ਅਲਟੋ ਜੇਤੂ
- ਨਰੂੜ ਪਾਸਟਾ- 1ਲੀ ਸਥਾਨ
- ਮਲੇਰਕੋਟਲੇ -1ਲਾ ਸਥਾਨ
- ਬਟਾਲਾ - 2 ਜਾਂ ਸਥਾਨ
- ਸੁਖਣਾ ਅਬਲੂ - 1!ਲਾ ਸਥਾਨ
ਬਲੈਕ ਬਰੋਨੋ — ਨਾ ਸਿਰਫ਼ ਇੱਕ ਨਾਮ, ਸਗੋਂ ਇੱਕ ਲੈਜੈਂਡ।
ਜਿੱਤਾ ਦਾ ਵੇਰਵਾ ਬਰੋਨੋ ਦੇ ਮਾਲਕ ਤੇ IndiaGreyhoundRacing ਦੀ website.